ਡੀਜੀਪੀ ਪੰਜਾਬ ਵਲੋਂ ਦੇਰ ਰਾਤ ਕੀਤੀ ਨਾਈਟ Domination ਨਾਕਿਆਂ ਦੀ ਚੈਕਿੰਗ

 ਡੀਜੀਪੀ ਪੰਜਾਬ ਵਲੋਂ ਦੇਰ ਰਾਤ ਕੀਤੀ ਨਾਈਟ Domination ਨਾਕਿਆਂ ਦੀ ਚੈਕਿੰਗ 


ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ 

ਪੰਜਾਬ : ਡੀ.ਜੀ.ਪੀ. ਪੰਜਾਬ ਵੱਲੋਂ ਬੀਤੀ ਰਾਤ Night Domination ਆਪਰੇਸ਼ਨ ਤਹਿਤ ਐਸ.ਏ.ਐਸ. ਨਗਰ, ਲੁਧਿਆਣਾ, ਖੰਨਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਅਤੇ ਨਾਕਿਆਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ। ਵਿਸ਼ੇਸ਼ ਨਾਕਿਆਂ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਮੀਨੀ ਪੱਧਰ 'ਤੇ ਪੁਲਿਸ ਦੇ ਕੰਮ ਦੀ ਜਾਂਚ ਕੀਤੀ ਗਈ | ਇਸ ਚੈਕਿੰਗ ਦੌਰਾਨ ਨਾਗਰਿਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਪੁਲਿਸ ਨਾਲ ਤਾਲਮੇਲ ਦੇ ਅਨੁਭਵ ਬਾਰੇ ਜਾਣਿਆ ਗਿਆ।

ਪੁਲਿਸ ਦੇ ਇਸ ਢੰਗ ਨਾਲ ਕੰਮ ਕਰਨ ਨਾਲ ਆਮ ਜਨਤਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜ਼ਮੀਨੀ ਪੱਧਰ 'ਤੇ ਅਪਰਾਧਾਂ ਨੂੰ ਰੋਕਣ ਵਾਲੀਆਂ ਐਪਾਂ VAHAN ਅਤੇ PAIS ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕੀਤੀ ਗਈ। ਹੋਰ ਵਧੇਰੀ ਸੁਰੱਖਿਆ ਅਤੇ ਚੰਗੀ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਹ ਵਿਸ਼ੇਸ਼ ਆਪਰੇਸ਼ਨ ਜਾਰੀ ਰੱਖਿਆ ਜਾਵੇਗਾ।

Post a Comment

Previous Post Next Post