ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਫੜਿਆਂ ਬੀ.ਕੇ.ਆਈ. ਦਾ ਅਤਵਾਦੀ ਲਾਜ਼ਰ ਮਸੀਹ, ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ : ਉੱਤਰ ਪ੍ਰਦੇਸ਼ ਐਸ.ਟੀ.ਐਫ ਅਤੇ ਪੰਜਾਬ ਪੁਲਿਸ ਦੁਆਰਾ ਇੱਕ ਸੁਚੱਜੇ ਤਾਲਮੇਲ ਵਾਲੇ ਸਾਂਝੇ ਆਪ੍ਰੇਸ਼ਨ ਵਿੱਚ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਆਈ.ਐਸ.ਆਈ. ਮਾਡਿਊਲ ਨਾਲ ਜੁੜੇ ਇੱਕ ਸਰਗਰਮ ਅੱਤਵਾਦੀ, ਲਾਜਰ ਮਸੀਹ ਪੁੱਤਰ ਕੁਲਵਿੰਦਰ ਵਾਸੀ ਪਿੰਡ ਕੁਰਲੀਆਂ, ਥਾਣਾ ਰਾਮਦਾਸ, ਅੰਮ੍ਰਿਤਸਰ (ਪੰਜਾਬ) ਨੂੰ ਕੌਸ਼ੰਬੀ (ਉੱਤਰ ਪ੍ਰਦੇਸ਼) ਦੇ ਥਾਣਾ ਕੋਖਰਾਜ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਪਰੇਸ਼ਨ ਦੀ ਜਾਨਕਾਰੀ ਦੇਂਦਿਆਂ ਡੀਜੀਪੀ ਪੰਜਾਬ ਗੋਰਵ ਧਾਦਵ ਨੇ ਦਸਿਆ ਕਿ ਦੋਸ਼ੀ ਜਰਮਨ-ਅਧਾਰਤ ਬੀ.ਕੇ.ਆਈ. ਆਪਰੇਟਿਵ ਸਵਰਨ ਸਿੰਘ ਉਰਫ ਜੀਵਨ ਫੌਜੀ ਦੇ ਅਧੀਨ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨ ਦੇ ਆਈ.ਐਸ.ਆਈ. ਆਪਰੇਟਿਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਸਵਰਨ ਸਿੰਘ ਉਰਫ ਜੀਵਨ ਫੌਜੀ ਪਾਕਿਸਤਾਨ-ਅਧਾਰਤ ਬੀ.ਕੇ.ਆਈ. ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਯੂ.ਐਸ.ਏ.-ਅਧਾਰਤ ਬੀ.ਕੇ.ਆਈ. ਆਪਰੇਟਿਵ ਹੈਪੀ ਪਾਸੀਆਂ ਦਾ ਇੱਕ ਮੁੱਖ ਸਾਥੀ ਹੈ।
ਉਹਨਾਂ ਦਸਿਆ ਕਿ ਲਾਜਰ ਮਸੀਹ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਹੈਂਡ ਗ੍ਰਨੇਡ ਅਤੇ ਇੱਕ ਵਿਦੇਸ਼ੀ ਪਿਸਤੌਲ ਸ਼ਾਮਲ ਹੈ। ਉਹ ਪੰਜਾਬ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ।
ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਮਹੱਤਵਪੂਰਨ ਸਫਲਤਾ ਰਾਸ਼ਟਰੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਅਸੀਂ ਅੱਤਵਾਦੀ ਨੈੱਟਵਰਕਾਂ ਨੂੰ ਬੇਅਸਰ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੌਕਸ ਅਤੇ ਸਮਰਪਿਤ ਹਾਂ।

