Breaking News: ਬੀਪੀਈਓ ਦਾ ਤਬਾਦਲਾ, ਮਹਿਲਾ ਅਧਿਆਪਕ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੇਸ਼, ਅਧਿਆਪਕਾਂ ਵਿੱਚ ਦਹਿਸ਼ਤ - ਡੀਈਓ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਚੰਡੀਗੜ੍ਹ, 18 ਅਪ੍ਰੈਲ 2025 : ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ ਬੀਪੀਈਓ ਜਗਰਾਓਂ ਸੁਖਦੇਵ ਸਿੰਘ ਦੀ ਆਰਜ਼ੀ ਬਦਲੀ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ(ਐਸਿ), ਨੂੰ ਸੂਚਿਤ ਕੀਤਾ ਗਿਆ ਹੈ। ਇਹ ਬਦਲੀ ਮਹਿਲਾ ਕਰਮਚਾਰੀ ਦੋ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ(ਐਸਿ) ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ " ਹਵਾਲਾ ਪੱਤਰ ਰਾਹੀਂ ਬੀ ਪੀ ਈ ਓ ਸ੍ਰੀ ਸੁਖਦੇਵ ਸਿੰਘ ਵਿਰੁੱਧ complint against Sukhdev Singh BPEO of block Jagrao having mobole no. 98156-21156 For using the derogratory languages against the women that is the women employee of the education department who are the applicants in the present application & complaint no. 8686/10/24- we files by smt shelly district Ludhiana ਦੀ ਟਿੱਪਣੀ ਸਹਿਤ ਪੜਤਾਲ ਰਿਪੋਰਟ ਭੇਜੀ ਗਈ ਸੀ। ਜਿਸ ਵਿੱਚ ਆਪ ਨੂੰ ਬੀ ਪੀ ਈ ਓ ਸੁਖਦੇਵ ਸਿੰਘ ਵਿਰੁੱਧ ਸਖਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਬਾਰੇ ਲਿਖਿਆ ਗਿਆ ਹੈ।
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਹੁਣ ਮੋਜੂਦਾ ਸਮੇਂ ਬਲਾਕ ਵਿਚ ਅਧਿਆਪਕਾਂ ਅਤੇ ਬੀਪੀਈਓ ਜਗਰਾਓ ਦਰਮਿਆਨ ਬਹੁਤ ਤਨਾਅ ਦਾ ਮਾਹੌਲ ਚਲ ਰਿਹਾ ਹੈ ਕਿਉਂ ਜੋ ਬਲਾਕ ਐਮ.ਆਈ.ਐਸ. ਕੁਆਰਡੀਨੇਟਰ ਬਲਾਕ ਜਗਰਾਓ ਸ੍ਰੀ ਦੀਪਕ ਕੁਮਾਰ ਅਤੇ ਬੀਪੀਈਓ ਜਗਰਾਓ ਸੁਖਦੇਵ ਸਿੰਘ ਦੀਆਂ ਆਪਸ ਵਿਚ ਸ਼ਿਕਾਇਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਅਤੇ ਬਲਾਕ ਵਿਚ ਦੋਨੋਂ ਧਿਰਾਂ ਵੱਲੋਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ।

