ਸਿੱਖਿਆ ਮੰਤਰੀ ਵੱਲੋਂ ਪ੍ਰਿੰਸੀਪਲ ਮੁਅੱਤਲ, ਹੈਰਾਨ ਕਰਨ ਵਾਲਾ ਹੈ ਪ੍ਰਿੰਸੀਪਲ ਦਾ ਇਹ ਵਿਵਹਾਰ
ਸਕਸ਼ਮ ਪੰਜਾਬ /ਦੀਪਕ ਖੰਨਾ
ਚੰਡੀਗੜ੍ਹ, 19 ਮਈ 2025 : ਗੌਤਮ ਖੁਰਾਣਾ, ਪ੍ਰਿੰਸੀਪਲ ਸਸਸਸ, ਜਲਾਲਾਬਾਦ ਜਿਲਾ ਫਾਜ਼ਿਲਕਾ ਨੂੰ ਡਾਇਰੈਕਟਰ ਐਸ.ਸੀ.ਈ.ਆਰ.ਟੀ.ਦੀ ਮੌਜੂਦਗੀ ਵਿੱਚ ਸਿੰਗਾਪੁਰ ਵਿਖੇ ਟ੍ਰੇਨਿੰਗ ਦੌਰਾਨ ਲੇਡੀ ਟੂਰ ਗਾਇਡ ਨਾਲ ਦੁਰਵਿਵਹਾਰ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰੀ ਵਰਤਣ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਸ ਦਾ ਹੈੱਡ ਕੁਆਰਟਰ ਦਫਤਰ ਡਾਇਰੈਕਟਰ ਸਕੂਲ ਅਜੂਕੇਸ਼ਨ (ਸੈਕੰਡਰੀ), ਪੰਜਾਬ ਵਿਖੇ ਨਿਯੁਕਤ ਕੀਤਾ ਗਿਆ ਹੈ।
ਪ੍ਰਿੰਸੀਪਲ ਦੇ ਅਹੁਦੇ ਤੇ ਨਿਯੁਕਤ ਇਸ ਅਧਿਕਾਰੀ ਦਾ ਇਹ ਰਵਈਆ ਵਾਕੇ ਹੈਰਾਨ ਕਰਨ ਵਾਲਾ ਹੈ ਜਿਸਨੇ ਵਿਦੇਸ਼ ਦੌਰੇ ਤੇ ਟੂਰ ਗਾਈਡ ਨਾਲ ਦੁਰਵਿਹਾਰ ਕਰਨ ਦੇ ਦੋਸ਼ ਲੱਗੇ ਹਨ।
ਮੁਅੱਤਲੀ ਸਮੇਂ ਦੌਰਾਨ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜਾਰਾ ਭੱਤਾ ਮਿਲਣਯੋਗ ਹੋਵੇਗਾ। ਇਹ ਹੁਕਮ ਸਿੱਖਿਆ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ।