ਜਲੰਧਰ ਦਿਆਂ 5 ਨਗਰ ਕੋਂਸਲਾਂ ਅਤੇ 2 ਨਗਰ ਪੰਚਾਇਤਾਂ ਦੀ ਵੋਟ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਹੈ : ਡਿਪਟੀ ਕਮਿਸ਼ਨਰ

 ਜਲੰਧਰ ਦਿਆਂ 5 ਨਗਰ ਕੋਂਸਲਾਂ ਅਤੇ 2 ਨਗਰ ਪੰਚਾਇਤਾਂ ਦੀ ਵੋਟ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਹੈ : ਡਿਪਟੀ ਕਮਿਸ਼ਨਰ 



ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ 

ਜਲੰਧਰ, 26 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਲੰਧਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ 5 ਨਗਰ ਕੌਂਸਲਾਂ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਅਤੇ 2 ਨਗਰ ਪੰਚਾਇਤਾਂ ਮਹਿਤਪੁਰ ਤੇ ਲੋਹੀਆਂ ਖਾਸ ਲਈ ਸ਼ਾਂਤੀਪੂਰਨ ਤਰੀਕੇ ਨਾਲ ਵੋਟ ਪ੍ਰਕਿਰਿਆ ਚੱਲ ਰਹੀ ਹੈ। ਵੋਟਰ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

12 ਵਜੇ ਤੱਕ ਨਗਰ ਕੌਂਸਲ ਆਦਮਪੁਰ ਵਿਖੇ 31.36 ਫੀਸਦੀ, ਕਰਤਾਰਪੁਰ ਵਿਖੇ 32.71, ਨਕੋਦਰ 32.12, ਨੂਰਮਹਿਲ 35.58 ਅਤੇ ਨਗਰ ਕੌਂਸਲ ਫਿਲੌਰ ਵਿਖੇ 31.51 ਫੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਵਿਖੇ 36.17 ਫੀਸਦੀ ਅਤੇ ਲੋਹੀਆਂ ਖਾਸ ਵਿਖੇ 36.86 ਫੀਸਦੀ ਵੋਟਾਂ ਸ਼ਾਂਤੀਪੂਰਨ ਤਰੀਕੇ ਨਾਲ ਪਈਆਂ।

Post a Comment

Previous Post Next Post