ਅਗਲੇ 48 ਘੰਟਿਆਂ ਦੌਰਾਨ 60 KM/H ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਤੇ ਅਸਮਾਨੀ ਬਿਜਲੀ ਦਾ 'ਆਰੇਂਜ ਅਲਰਟ' ਜਾਰੀ

 



ਅਗਲੇ 48 ਘੰਟਿਆਂ ਦੌਰਾਨ 60 KM/H ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਤੇ ਅਸਮਾਨੀ ਬਿਜਲੀ ਦਾ 'ਆਰੇਂਜ ਅਲਰਟ' ਜਾਰੀ

ਮੌਸਮ ਅੱਪਡੇਟ: 2 ਜੂਨ ਤੋਂ 4 ਜੂਨ 2026 



ਸਕਸ਼ਮ ਪੰਜਾਬ /ਕੇਵਲ ਕ੍ਰਿਸ਼ਨ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਆਗਾਮੀ 2 ਤੋਂ 4 ਜੂਨ ਤੱਕ ਭਾਰੀ ਮੌਸਮੀ ਤਬਦੀਲੀ ਦੀ ਚੇਤਾਵਨੀ (Orange and Yellow Alert) ਜਾਰੀ ਕੀਤੀ ਗਈ ਹੈ। ਜੇਕਰ ਤੁਸੀਂ ਅਗਲੇ ਦੋ-ਤਿੰਨ ਦਿਨਾਂ ਵਿੱਚ ਘਰੋਂ ਬਾਹਰ ਨਿਕਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਪੰਜਾਬ ਨਿਊਜ਼ ਸਰਵਿਸ


 2 ਜੂਨ: ਮੌਸਮ ਦੀ ਮੌਜੂਦਾ ਸਥਿਤੀ

ਮੌਸਮ ਵਿਭਾਗ ਦੇ ਨਕਸ਼ੇ ਮੁਤਾਬਕ 2 ਜੂਨ ਨੂੰ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਰਾਹਤ ਰਹੇਗੀ ਅਤੇ ਕੋਈ ਵੱਡੀ ਚੇਤਾਵਨੀ (Green Zone - No Warning) ਨਹੀਂ ਹੈ। ਪਰ ਇਹ ਸ਼ਾਂਤੀ ਇੱਕ ਵੱਡੇ ਤੂਫ਼ਾਨ ਤੋਂ ਪਹਿਲਾਂ ਦੀ ਮੰਨੀ ਜਾ ਰਹੀ ਹੈ, ਕਿਉਂਕਿ 3 ਜੂਨ ਤੋਂ ਮੌਸਮ ਪੂਰੀ ਤਰ੍ਹਾਂ ਬਦਲਣ ਵਾਲਾ ਹੈ।


 3 ਜੂਨ: ਤੂਫ਼ਾਨ ਦੀ ਦਸਤਕ ਅਤੇ 'ਯੈਲੋ ਅਲਰਟ' 

3 ਜੂਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ ਜਾਵੇਗਾ। ਵਿਭਾਗ ਵੱਲੋਂ ਇਸ ਦਿਨ ਲਈ 'ਬੀ ਅਪਡੇਟਿਡ' (ਨਿਗਰਾਨੀ) ਦੀ ਹਦਾਇਤ ਦਿੱਤੀ ਗਈ ਹੈ:

 3 ਜੂਨ ਦੀ ਚੇਤਾਵਨੀ:

ਪ੍ਰਭਾਵਿਤ ਖੇਤਰ (ਮਾਝਾ ਤੇ ਦੁਆਬਾ): ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ।

ਮੌਸਮ ਦਾ ਮਿਜ਼ਾਜ: ਇਹਨਾਂ ਜ਼ਿਲ੍ਹਿਆਂ ਵਿੱਚ ਗਰਜ-ਚਮਕ ਅਤੇ ਅਸਮਾਨੀ ਬਿਜਲੀ ਲਿਸ਼ਕਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਧੂੜ ਭਰੀਆਂ ਹਵਾਵਾਂ/ਝੱਖੜ ਚੱਲਣ ਦੀ ਸੰਭਾਵਨਾ ਹੈ।

ਦੱਖਣੀ ਪੰਜਾਬ (ਮਾਲਵਾ): ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਮੌਸਮ ਗੰਭੀਰ ਰੂਪ ਧਾਰਨ ਕਰ ਸਕਦਾ ਹੈ।

Post a Comment

Previous Post Next Post