ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਕਤਲ ਦੇ ਮੁਕੱਦਮੇ ਵਿੱਚ ਲੋੜੀਂਦੇ 01 ਭਗੌੜੇ ਨੂੰ ਕੀਤਾ ਗ੍ਰਿਫਤਾਰ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ/ਨਕੋਦਰ : ਸ਼੍ਰੀ ਗੁਰਮੀਤ ਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਅਤੇ ਭਗੌੜਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐੱਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਬਲਜਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਕਤਲ ਦੇ ਮੁਕੱਦਮੇ ਵਿੱਚ ਲੋੜੀਂਦੇ 01 ਭਗੌੜੇ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਦੋਸ਼ੀ ਦੇਸ ਰਾਜ ਉਰਫ ਦੇਸੂ ਪੁੱਤਰ ਨਿਰਮਲ ਚੰਦ ਵਾਸੀ ਪਿੰਡ ਨੱਤ ਥਾਣਾ ਨੂਰਮਹਿਲ ਨੂੰ ਮੁਕੱਦਮਾ ਨੰਬਰ 104 ਮਿਤੀ 10/07/2019 ਅ/ਧ 302,307,323,324,148, 149 IPC ਥਾਣਾ ਸਦਰ ਨਕੋਦਰ ਵਿੱਚ ਅਦਾਲਤ ਸ੍ਰੀਮਤੀ ਬਲਜਿੰਦਰ ਕੌਰ SDJM ਸਾਹਿਬ ਨਕੋਦਰ ਵਲੋਂ ਮਿਤੀ 12-02-2021 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਦੋਸ਼ੀ ਦੇਸ ਰਾਜ ਉਰਫ ਦੇਸੂ ਪੁੱਤਰ ਨਿਰਮਲ ਚੰਦ ਵਾਸੀ ਪਿੰਡ ਨੱਤ ਥਾਣਾ ਨੂਰਮਹਿਲ ਜਿਲ੍ਹਾਂ ਜਲੰਧਰ ਨੂੰ ਮਿਤੀ 10/03/2025 ਨੂੰ ASI ਜਨਕ ਰਾਜ ਨੰਬਰ 883 ਵਲੋਂ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ।
