ਡਾ. ਜਗਰੂਪ ਸਿੰਘ ਨੂੰ ਮਿਲਿਆ ਬੈਸਟ ਪ੍ਰਿੰਸੀਪਲ ਐਵਾਰਡ


   ਡਾ. ਜਗਰੂਪ ਸਿੰਘ ਨੂੰ ਮਿਲਿਆ ਬੈਸਟ ਪ੍ਰਿੰਸੀਪਲ ਐਵਾਰਡ 


ਜਲੰਧਰ,( ਕੇਵਲ ਕ੍ਰਿਸ਼ਨ ) : ਜਿਸ ਵਿੱਚ ਐਮ.ਯੂ.ਆਈ.ਟੀ ਨੋਇਡਾ ਦੇ ਵਾਇਸ ਚਾਸਲਰ ਡਾ.ਭਾਨੂੰ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਗਰੁਪ ਕੈਪਟਨ ਪ੍ਰੋ ਓ.ਪੀ ਸ਼ਰਮਾ ਡਾਇਰੈਕਟਰ ਜਨਰਲ ਤੇ ਡਾ. ਹਰਸ਼ਵਰਧਨ ਸਿੰਘ ਫਾਊਂਡਰ ਚੇਅਰਮੈਨ PAAI ਵੀ ਸਨ। ਇਸ ਪ੍ਰੋਗਰਾਮ ਵਿਚ ਪੂਰੇ। ਭਾਰਤ ਵਿਚੋਂ ਸਿਰਫ 101 ਪ੍ਰਿੰਸੀਪਲਜ਼, ਡਾਇਰੈਕਟਰਸ ਤੇ ਟੀਚਰਜ਼ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕਾਰਜ ਖੇਤਰ ਵਿੱਚ ਅਮਿੱਟ ਯੋਗਦਾਨ ਦਿੱਤਾ ਤੇ ਆਪਣੀ ਸੰਸਥਾ ਨੂੰ ਬੁਲੰਦਿਆ ਤੇ ਪੁਹੰਚਾਇਆ। ਪਲੈਟੀਨਮ ਜੁਬਲੀ ਸਾਲ ਵਿੱਚ ਡਾ. ਜਗਰੂਪ ਸਿੰਘ ਨੂੰ ਇਹ ਐਵਾਰਡ ਮਿਲਣਾ ਸੋਨੇ ਤੇ ਸੁਹਾਗਾ ਹੋ ਗਿਆ। ਜਦੋਂ ਮੇਹਰਚੰਦ ਪੋਲੀਟੈਕਨਿਕ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਜੁਬਲੀ ਸਮਾਗਮ ਮਨਾਉਣ ਜਾ ਰਿਹਾ ਹੈ, ਇਹ ਉਪਲਬਧੀ ਸਚਮੁੱਚ ਮਾਣ ਵਾਲੀ ਗੱਲ ਹੈ। 

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਭ ਤੋਂ ਜਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਸਮਾਗਮ ਵਿੱਚ ਉਹਨਾਂ ਦੇ ਨਾਲ ਇਹ ਐਵਾਰਡ ਕਾਲਜ ਦੇ ਹੀ ਪੁਰਾਣੇ ਵਿਦਿਆਰਥੀ ਡਾ. ਹਰਦੀਪ ਸਿੰਘ (ਪ੍ਰੋ.) ਨੂੰ ਮਿਲਿਆ ਜਿਨ੍ਹਾਂ ਨੇ 1996 ਵਿੱਚ ਫਾਰਮੇਸੀ ਦਾ ਡਿਪਲੋਮਾ ਕੀਤਾ ਸੀ। ਇਕੋਂ ਸਮਾਗਮ ਵਿੱਚ ਪ੍ਰਿੰਸੀਪਲ ਤੇ ਵਿਦਿਆਰਥੀ ਨੂੰ ਇਹ ਐਵਾਰਡ ਮਿਲਣਾ ਸਚਮੁਚ ਮਨ ਨੂੰ ਸਕੂਨ ਦੇਣ ਵਾਲਾ ਹੈ। 



ਚੇਤੇ ਰਹੇ ਕਿ 2022-23 ਵਿਚ ਵੀ ਕਾਲਜ ਨੂੰ ਉਤੱਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸ੍ਰੀ ਬਨਵਾਰੀ ਲਾਲ ਪ੍ਰਰੋਹਿਤ ਮਾਣਯੋਗ ਗਵਰਨਰ ਸਾਹਿਬ ਤੋਂ ਹਾਸਿਲ ਕੀਤਾ ਸੀ।



Post a Comment

Previous Post Next Post