ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰੀ ਤੋਂ ਅਤਿ ਭਾਰੀ ਮੀਂਹ ਦੀ ਸੰਭਾਵਨਾ – ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

 ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰੀ ਤੋਂ ਅਤਿ ਭਾਰੀ ਮੀਂਹ ਦੀ ਸੰਭਾਵਨਾ – ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ



ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ 

ਚੰਡੀਗੜ੍ਹ, 31 ਅਗਸਤ 2025 :  (ਮੌਸਮ ਬੁਲੇਟਿਨ): ਭਾਰਤ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਅਗਲੇ 36 ਤੋਂ 48 ਘੰਟਿਆਂ ਦੌਰਾਨ ਭਾਰੀ ਤੋਂ ਅਤਿਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਸੰਬੰਧੀ ਵਿਸ਼ੇਸ਼ ਮੌਸਮ ਬੁਲੇਟਿਨ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।‌‌ ਅਗਲੇ 48 ਘੰਟੇ ਸੂਬੇ ਲਈ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਬਹੁਤੇ ਜ਼ਿਲਿਆਂ ਵਿੱਚ ਹੜਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 30 ਅਗਸਤ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਪ੍ਰੰਤੂ ਸੂਬੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਵਿੱਚ 3 ਸਤੰਬਰ 2025 ਤਕ ਛੁਟਿਆ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਬਹੁਤ ਜਿਲਿਆਂ ਵਿੱਚ ਸਕੂਲਾਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਹਨ ।

Post a Comment

Previous Post Next Post